Thursday, 14 March 2013

ਅਨੋਖਾ ਪਿਆਰ (ਨਾਵਲ)     ਲੇਖਕ-ਦੀਪ ਮਾਨ              ਭਾਗ - ਤੀਜਾ

ਹਰਮਨ ਮੁਸਕਰਾਂਦਿਆ ,"ਚਲੋ ਵਦੀਆ ਹੋਇਆ ਤੂੰ ਛੇਤੀ ਹੀ ਸਮਝ ਗਿਆ . ਨਹੀਂ ਤਾਂ ਦਰਦ ਬਹੁਤ ਹੋਣਾ ਸੀ ."
"ਸੱਜਦਾ ਕਰਦਾ ਹਾ .
ਤੈਨੂੰ ਅਜਨਬੀ ." ਇਹ ਆਖ ਦੀਪ ਹੇਠਾਂ ਪਏ ਖੱਤ ਉਠਾਉਂਦਾ ਹੈ ਅਤੇ ਚਲਾ ਜਾਂਦਾ ਹੈ . ਸੂਰਜ ਦਾ ਆਖਰੀ ਡੁੱਬਣ ਤੋ ਪਹਿਲਾਂ ਦਾ ਛੋਟਾ ਜਿਹਾ ਅੰਸ਼ ਅਜੇ ਵੀ ਦਿਖਾਈ ਦੇ ਰਿਹਾ ਏ . ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋ ਗਿਆ ਹੈ . ਹਰਮਨ ਤੋ ਕੁਝ ਦੂਰੀ 'ਤੇ ਖੜੀ ਉਸਦੀ ਭੈਣ ਜਸ਼ਨ ਉਸਨੂੰ ਆਖਦੀ ਹੈ,"ਆ ਚੱਲੀਏ , ਰਾਤ ਹੋ ਰਹੀ ਏ ."
"ਨਹੀਂ ਜਸ਼ਨ, ਰਾਤ ਤਾਂ ਹੋ ਚੁਕੀ ਹੈ ."

ਸਿਮ ਆਪਣੇ ਪ੍ਰੇਮੀ ਨਾਲ ਫੋਨ ਤੇ ਗੱਲ ਕਰ ਰਹੀ ਹੁੰਦੀ ਹੈ . ਸਿਮ ਦਾ ਅਸਲੀ ਨਾਮ ਸਿਮੇਰਨ ਕੌਰ ਹੈ ਮਗਰ ਉਸਦੇ ਸਾਰੇ ਦੋਸਤ ਉਸਨੂੰ ਸਿਮ ਹੀ ਆਖਦੇ ਹਨ . ਸਿਮ ਕੈਨਡਾ ਤੋ ਪੰਜਾਬ ਆਈ ਅਤੇ ਪਠਾਨਕੋਟ ਨੇੜੇ ਇੱਕ ਜੁਗਿਆਲ ਨਾਮੀ ਕਲੋਨੀ ਵਿੱਚ ਆਪਣੀ ਚਚੇਰੀ ਭੈਣ ਏਂਜਲਪ੍ਰੀਤ ਕੋਲ ਰਹਿ ਹਰੀ ਹੈ . ਏਂਜਲ ਸਰਕਾਰੀ ਦਫਤਰ ਵਿੱਚ ਕੰਮ ਕਰਦੀ ਹੈ . ਉਸਨੂੰ ਮਿਲੇ ਕੁਆਟਰ ਵਿੱਚ ਕਈ ਕਮਰੇ, ਵਿਹੜਾ, ਰਸੋਈ ਹੈ . ਘਰ ਖੁੱਲਾ-ਡੁੱਲਾ ਹੈ . ਸਿਮ ਇੱਕ ਅਜਾਦ ਖਿਆਲਾਂ ਵਾਲੀ ਲੜਕੀ ਹੈ . ਉਹ ਇੱਕ ਲੜਕੇ ਨੂੰ ਇੰਟਰਨੈਟ ਰਾਹੀ ਪਿਆਰ ਕਰਨ ਲੱਗ ਪਈ ਹੈ ਜਿਸਦੀ ਉਮਰ ਤਕਰੀਬਨ 31-32 ਸਾਲ ਦੀ ਹੈ ਜਦਕਿ ਸਿਮ ਸਿਰਫ ਅਜੇ 22 ਸਾਲਾਂ ਦੀ ਹੀ ਹੈ . ਸਿਮ ਫੋਨ ਉੱਤੇ ਗੁੱਸੇ ਨਾਲ ਗੱਲ ਕਰਦਿਆਂ ਆਖਦੀ ਹੈ,"ਇਹਦਾ ਕੀ ਮਤਲਬ ਤੈਨੂੰ ਮੇਰੀ ਪਰਵਾਹ ਨਹੀਂ ?"
"ਤੂੰ ਮੇਰੇ ਲਈ ਸਿਰ ਦਰਦ ਏਂ . ਮੈਨੂੰ ਕੋਈ ਫਰਕ ਨਹੀਂ ਪੇਂਦਾ ਕਿ ਤੂੰ ਕਿਵੇਂ ਹੈ ."
"ਸ਼ਾਇਦ ਤੈਨੂੰ ਨਹੀਂ ਪਤਾ ਤੇਰੀ ਵਜਾ ਕਰਕੇ ਮੌਮ ਨੇ ਮੈਨੂੰ ਪੰਜਾਬ ਭੇਜ ਦਿੱਤਾ ਹੈ . ਉਹਨਾਂ ਨੂੰ ਆਪਣੇ ਬਾਰੇ ਪਤਾ ਲੱਗ ਗਿਆ ਹੈ .
ਤੂੰ ਕਹਿ ਰਿਹਾ ਏਂ ਕਿ ਤੈਨੂੰ ਮੇਰੀ ਪਰਵਾਹ ਨਹੀਂ ?"
"ਫਿਰ ਮੈ ਕੀ ਕਰਾਂ ? ਇਹ ਤੇਰੀ ਪ੍ਰੋਬਲਮ ਹੈ ਨਾ ਕਿ ਮੇਰੀ . ਤੂੰ ਬੇਵਕੂਫ਼ ਟਾਇਪ ਦੀ ਲੜਕੀ ਏਂ . ਮੈਨੂੰ ਨਹੀਂ ਤੇਰੇ ਨਾਲ ਪਿਆਰ ."
"ਤੂੰ ਇਹ ਕੀ ਕਹਿ ਰਿਹਾ ਏਂ ? ਤੈਨੂੰ ਮੇਰੇ ਨਾਲ ਪਿਆਰ ਨਹੀਂ ? ਤੈਨੂੰ ਖਿਆਲ ਆਇਆ ਵੀ ਕਿਵੇਂ ?"
"ਹੇ ! ਛੋਟੀ ਜਿਹੀ ਬੱਚੀ ਸਿਮ . ਮੈ ਵੈੱਬਕੈਮ ਰਾਹੀਂ ਸਿਰਫ ਤੇਰੇ ਨਾਲ ਆਪਣਾ ਮਨ ਪਰਚਾ ਰਿਹਾ ਸੀ . ਇਸ ਇਲਾਵਾ ਕੁਝ ਹੋਰ ਨਹੀ . ਤੂੰ ਅਜੇ ਬੱਚੀ ਏਂ ਤੇਰੇ ਵਰਗੀਆਂ ਬਹੁਤ ਫਿਰਦੀਆਂ ਨੇ ਮੇਰੇ ਅੱਗੇ-ਪਿੱਛੇ ."
"ਤੂੰ ਪਾਗਲ ਹੋ ਰਿਹਾ ਏਂ ."
ਨਹੀ, ਮੈ ਬਿਲਕੁਲ ਠੀਕ ਹਾ, ਨਾਲੇ ਯਾਦ ਰੱਖ ਇੰਟਰਨੇੱਟ ਰਾਹੀਂ ਕਦੀ ਪਿਆਰ ਨਹੀ ਹੁੰਦੇ ."
"ਸ਼ੱਟ-ਅੱਪ ." ਇਹ ਆਖਦਿਆਂ ਸਿਮ ਫੋਨ ਕੱਟ ਦਿੰਦੀ ਹੈ ਅਤੇ ਬੇੱਡਾਂ ਉੱਪਰ ਬੈਠ ਜਾਂਦੀ ਹੈ .

                                                     ਜਾਰੀ ..................

Tuesday, 12 March 2013

ਅਨੋਖਾ ਪਿਆਰ     ਭਾਗ - ਦੂਜਾ     ਲੇਖਕ - ਦੀਪ ਮਾਨ (78278-95267)

ਹਰਮਨ ਫਿਰ ਬੋਲਣਾ ਸ਼ੁਰੂ ਕਰਦੀ ਹੈ, ""ਤੇਰੇ ਕੋਲ ਗੱਲਾਂ ਕਰਨ ਦੇ ਇਲਾਵਾ ਹੋਰ ਕੁਝ ਹੈ ਵੀ ਨਹੀ . ਚੰਗਾ ਹੋਵੇਗਾ ਡੁੱਬਦੇ ਸੂਰਜ ਦੇ ਨਾਲ ਆਪਣੇ ਇਸ ਨਕਲੀ ਪਿਆਰ ਨੂੰ ਵੀ ਅੱਜ ਇੱਥੇ ਹੀ ਖਤਮ ਕਰ ਦਿੱਤਾ ਜਾਵੇ . ਤੂੰ ਜਿੰਨੀ ਛੇਤੀ ਇਹ ਸਮਝ ਲਵੇਂਗਾ ਤੇਰੇ ਲਈ ਓਨਾ ਹੀ ਚੰਗਾ ਹੋਵੇਗਾ . ਜਾਣ ਲੈ ਆਪਣੇ ਚ ਪਿਆਰ ਕਦੀ ਹੋਇਆ ਹੀ ਨਹੀਂ . ਇਹ ਤਾਂ ਮਹਿਜ ਇੱਕ ਖੇਡ ਸੀ . ਜਿਸ ਵਿੱਚ ਮੈਂ ਸ਼ਿਕਾਰੀ ਤੇ ਤੂੰ ਸ਼ਿਕਾਰ . ਹਰ ਸ਼ਿਕਾਰ ਦੀ ਤਰਾਂ ਤੂੰ ਵੀ ਫਸ ਗਿਆ ਪਿੰਜਰੇ ਦੇ ਅੰਦਰ . ਵਕਤ ਹੁਣ ਆਖ ਰਿਹਾ ਏ ਡੁਬਾ ਦਿੱਤਾ ਜਾਵੇ ਪਿਆਰ ਨਾਮੀ ਸੂਰਜ ਨੂੰ ."
ਦੋਵੇਂ ਕੁਝ ਵਕਤ ਚੁੱਪ ਖੜੇ ਰਹਿੰਦੇ ਨੇ ਫਿਰ ਹਰਮਨ ਕੁਝ ਚਿੱਠੀਆਂ ਦੀਪ ਦੇ ਅੱਗੇ ਡੇਗਦੀ ਹੋਈ ਆਖਦੀ ਹੈ,"ਇਹ ਰਹੀ ਆਪਣੇ ਇਸ ਨਾਟਕ ਦੀ ਆਖਰੀ ਨਿਸ਼ਾਨੀ . ਇਹ ਰਹੇ ਤੇਰੇ ਓਹ ਖੱਤ ਜਿਹਨਾ ਵਿਚ ਤੂੰ ਮੁਹੱਬਤ ਦੀਆਂ ਗੱਲਾਂ ਲਿਖਦਾ ਰਿਹਾ ਏਂ . ਹੁਣ ਇਹਨਾਂ ਦਾ ਕੋਈ ਮਤਲਬ ਨਹੀ ਰਿਹਾ . ਵੈਸੇ ਵੀ ਹੁਣ ਮੈਂ, ਇਹ ਨਰਕ ਛੱਡ ਕੇ ਜਾ ਰਹੀਂ ਹਾਂ . ਤੇਰੇ ਅਤੇ ਇਸ ਨਰਕ ਤੋਂ ਦੂਰ ."
ਹਰਮਨ ਦੀਆਂ ਕਠੋਰ ਪੱਥਰਾਂ ਨੂੰ ਚੀਰ ਦੇਣ ਵਾਲੀਆਂ ਗੱਲਾਂ ਸੁਣ ਦੀਪ ਦੀਆਂ ਅੱਖਾਂ ਵਿੱਚੋਂ ਪਾਣੀ ਨਿੱਕਲ ਆਉਂਦਾ ਹੈ ਅਤੇ ਓਹ ਬੋਲਦਾ ਹੈ,"ਵਦੀਆ ਕੀਤਾ ਤੈ ਦੱਸ ਦਿੱਤਾ . ਨਹੀਂ ਤਾਂ ਇਹ ਗਲਤ ਫਹਿਮੀ ਨੂੰ ਮੈਂ ਸੱਚ ਸਮਝ ਬੈਠਦਾ ਇਹ ਸੱਭ ਛੱਡ ਕੇ ਦੂਰ ਜਾ ਰਹੀਂ ਏਂ ?"
"ਹਾਂ ਕਾਫੀ ਦੂਰ ."
"ਮੈਨੂੰ ਆਖਦੀ ਤਾਂ ਮੈਂ ਦੂਰ ਤੋ ਵੀ ਦੂਰ ਚਲਾ ਜਾਂਦਾ ."
"ਮੈਂ ਤੇਰੇ ਨਾਲ ਜੁੜੀ ਹਰ ਇੱਕ ਚੀਜ ਨੂੰ ਪੂਰੀ ਤਰਾਂ ਭੁਲਾ ਦੇਣਾ ਚਾਉਂਦੀ ਹਾਂ . ਇਹ ਗਲੀਆਂ, ਮੇਰਾ ਘਰ, ਇਹ ਪਿੰਡ, ਆਪਣਾ ਸਕੂਲ, ਸਭ ਕੁਝ ."
"ਏਨੀ ਨਫਰਤ ?"
"ਹਾਂ, ਇਸ ਤੋਂ ਵੀ ਕਿਤੇ ਵਧੇਰੇ ."
"ਐਨੀ ਬੇਰਹਿਮੀ ਤਾਂ ਕਸਾਈ ਵੀ ਹਲਾਲ ਕਰਨ ਲੱਗਿਆਂ ਨਹੀ ਕਰਦਾ ਹੋਵੇਗਾ ."
"ਕਰੇਗਾ ਵੀ ਕਿਵੇਂ ? ਹ੍ਲਿਲ ਕਰਨ ਲਈ ....
ਤੇਰੇ ਵਰਗਾ ਜੋ ਨਹੀ ਹੈ ਸ਼ਿਕਾਰ ਓਹਦੇ ਕੋਲ ."
"ਫੁੱਲਾਂ ਜੇਹੇ ਕੋਮਲ ਹੋਠਾਂ ਤੇ ਐਨੇ ਕਠੋਰ ਲਫਜ ?"
"ਇਹ ਤਾਂ ਵਕਤ ਦੀ ਖੇਡ ਹੈ।
ਪਾਣੀ ਜਿਹਾ ਸ਼ੀਤਲ ਵੀ ਕੁਝ ਨਹੀ ਹੈ,
ਅਤੇ ਪਾਣੀ ਜਿਹਾ ਕਠੋਰ ਵੀ ਕੁਝ ਨਹੀ .
ਜੋ ਵੱਡੀਆਂ-ਵੱਡੀਆਂ ਚੱਟਾਨਾਂ ਨੂੰ ਚੀਰ ਸਕਦੈ ."
"ਕੀ ਦੁਬਾਰਾ ਕਦੀ ਮੁਲਾਕਾਤ ਹੋਵੇਗੀ ?"
"ਇਹ ਤਾਂ ਰੱਬ ਵੀ ਚਾਹ ਕੇ ਨਹੀ ਕਰਵਾ ਸਕਦਾ ."
"ਕੀ ਮੈਂ ਤੈਨੂੰ ਥੋੜੀ ਜਿਹੀ ਵੀ ਖੁਸ਼ੀ ਦੇਣ ਦੇ ਕਾਬਿਲ ਹਾਂ ?"
"ਹਾਂ ਹੈਂ ."
"ਕਿਵੇਂ ?"
?ਤੂੰ ਮੈਨੂੰ ਖੁਸ਼ ਕਰ ਸਕਦੈ, ਆਪਣੀ ਮੌਤ ਦੀ ਖਬਰ ਦੇ ਨਾਲ।"
ਖੁਦਾ ਤੇਰੀ ਤਮੰਨਾ ਪੂਰੀ ਕਰੇ . ਚੱਲਦਾ ਹਾ ."
"ਐਨੀ ਜਲਦੀ ?"
?ਪੱਥਰਾਂ ਨਾਲ ਸਿਰ ਮਾਰਨਾ ਮੇਰੀ ਆਦਤ ਨਹੀ, ਸ਼ਾਇਦ ਸੱਚਮੁਚ ਆਪਣੇ ਚ ਪਿਆਰ ਕਦੀ ਆਇਆ ਹੀ ਨਹੀ .
ਜੇ ਤੂੰ ਮੇਰੇ ਤੋ ਬਗੈਰ ਰਹਿ ਸਕਦੀ ਏ ਤਾਂ ਮੈਂ ਕੀ ਤੇਰੇ ਬਗੈਰ ਨਹੀਂ ਰਹਿ ਸਕਦਾ ?
ਮਿਟਾ ਦਿੱਤਾ ਤੇਰਾ ਨਾਮ ਆਪਣੀ ਜਿੰਦਗੀ 'ਚੋਂ .
ਨਾ ਤੂੰ ਮੈਂਨੂੰ ਕਦੀ ਮਿਲੀ ਨਾ ਮੈਂ ਤੈਨੂੰ ਕਦੀ ਮਿਲਿਆ ."

ਜਾਰੀ ਹੈ 
ਅਨੋਖਾ ਪਿਆਰ - ਭਾਗ ਪਹਿਲਾ            ਰਾਈਟਰ - ਦੀਪ ਮਾਨ (78378-95267)

**ਕੋਈ ਵਜਾ ਅਜਿਹਾ ਕਰਨ ਦੀ** ਦੀਪ ਨੇ ਹਰਮਨ ਨੂੰ ਪੁਛਿਆ . **ਮੈ ਹੁਣ ਤੰਗ ਆ ਗਈ ਹਾਂ ਤੇਰੇ-ਮੇਰੇ ਇਸ ਰਿਸ਼ਤੇ ਤੋ, ਮੇਰੀ ਕੋਈ ਰੁਚੀ ਨਹੀ ਇਸ ਰਿਸ਼ਤੇ ਵਿੱਚ .** ਹਰਮਨ ਨੇ ਜੁਆਬ ਦਿੱਤਾ .
**ਤੂੰ ਮੇਰੇ ਨਾਲ ਪਿਆਰ ਕੀਤਾ ਸੀ ਅਤੇ ਹੁਣ ਤੂੰ ਮੈਨੂੰ ਇਸ ਤਰਾਂ ਛੱਡ ਕੇ ਨਹੀਂ ਜਾ ਸਕਦੀ . ਕੋਈ ਖੇਡ ਨਹੀ ਕਿ ਜਦੋ
ਚਾਹੇ ਆ ਗਈ *ਤੇ ਜਦੋ ਚਾਹੇ ਚਲੀ ਗਈ .**
**ਮੇਰੇ ਲਈ ਇਹ ਖੇਡ ਤੋ ਵੱਧਕੇ ਕੁਝ ਨਹੀ ਸੀ, ਮੈ ਸ਼ਿਕਾਰੀ *ਤੇ ਤੂੰ ਸ਼ਿਕਾਰ .**
**ਲੱਗਦਾ ਏ ਹਲਾਲ ਕਰਕੇ ਮਾਰਨਾ ਸਿਖ ਲਿਆ ਹੈ **
**ਹਾਂ, ਕਿਉ ਨਹੀ  ਇਸ ਜਮਾਨੇ ਦੇ ਵਿੱਚ ਪਿਆਰ ਨਾਮ ਦੀ ਕੋਈ ਚੀਜ ਨਹੀ . ਪਿਆਰ,ਮੁਹੱਬਤ,ਇਸ਼ਕ਼ ,ਮਹਿਜ ਕੁਝ ਲਫਜ ਨੇ ਸ਼ਬਦਕੋਸ਼ ਦੇ .
ਦੀਵਿਆਂ ਦਾ ਜਨਮ ਹੀ ਪਤੰਗਿਆਂ ਨੂੰ ਜਲਾਉਣ ਦੇ ਲਈ  ਹੁੰਦਾ ਏ .
ਜਿੰਨੀ ਛੇਤੀ ਸਮਝ ਲਵੇਂ ਚੰਗਾ ਹੋਵੇਗਾ . ਤੇਰੇ *ਤੇ ਮੇਰੇ ਰਾਹ ਕਦੀ ਮਿਲ ਨਹੀ ਸਕਦੇ .
ਪੂਰਬ ਤੇ ਪੱਛਮ ਕਦੀ ਇੱਕ ਨਹੀ ਹੋ ਸਕੇ, ਇਸੇ ਤਰਾ ਦੀਪ ਤੇ ਹਰਮਨ ਕਦੀ ਇੱਕ ਨਹੀ ਹੋ ਸਕਦੇ .**
**ਦੁਨੀਆਦਾਰੀ ਸਿਖ ਲਈ **
**ਹਾਂ ਬਹੁਤ ਕੁਝ ਸਿਖ ਚੁਕੀ ਹਾਂ . ਤੇਰੇ ਵਰਗੇ ਹਜਾਰਾਂ ਮਿਲ ਜਾਣਗੇ ਮੈਨੂੰ, ਜੋ ਮੈਂ ਚਾਹਿਆ ਉਹ ਤੂੰ ਕਦੀ ਕਰ ਹੀ ਨਹੀ ਸਕਿਆ . ਤੂੰ ਮੇਰੇ ਕਿਸੇ ਕੰਮ ਦਾ ਨਹੀ .
ਮੈਂ ਬਸ ਕੁਝ ਜਿਸਮ ਦੀ ਸੰਤੁਸ਼ਟੀ ਚਾਹੀ ਤੇ ਤੂੰ ਮੈਨੂੰ ਇਨਕਾਰ ਕਰ ਦਿੱਤਾ . ਕਿਸ ਦਾ ਡਰ ਸੀ ਤੈਨੂੰ  ਜਾਂ ਤੂੰ ਅੰਗਹੀਨ ਏਂ  ਜਾਂ ਇਸ ਕਾਬਿਲ ਹੀ ਨਹੀ ਤੂੰ  ਮੈਂਨੂੰ ਤਾਂ ਸ਼ੱਕ ਪੇਂਦਾ ਹੈ ਤੂੰ ਇਨਸਾਨ ਵੀ ਏਂ ਜਾ ਨਹੀ
ਬੋਲ, ਹੈ ਕੋਈ ਜਵਾਬ **
**ਹਾਂ,ਹਾਂ,ਹਾਂ ਹੈ ਮੈਂਨੂੰ ਡਰ .
ਕਿਤੇ ਇਸ਼ਕ਼ ਬਦਨਾਮ ਨਾ ਹੋ ਜਾਵੇ .
ਹਾਂ ਮੈਂ ਅੰਗਹੀਣ ਹਾਂ . ਕਿਉਂ ਕਿ ਮੈਨੂੰ ਇਹ ਸੋਚਣ ਦੀ ਕਦੀ ਲੋੜ ਹੀ ਨਹੀ ਪਈ ਸੀ ਕਿ ਇਸ਼ਕ਼ ਨੂੰ ਸੰਭੋਗ ਦੀ ਲੋੜ ਪੈਂਦੀ ਏ . ਮੈਂ ਨਹੀ ਹਾ ਤੇਰੇ ਪਿਆਰ ਦੇ ਕਾਬਿਲ ਜਾਂ ਤੇਰੀ ਹਬਸ਼ ਦੇ . ਕੋਠਾ ਨਹੀ ਖੋਲਿਆ ਮੈਂ .
ਹੁੰਹ, ਇਨਸਾਨ
ਮੈਂ ਨਹੀ ਹੋ ਸਕਦਾ ਇਨਸਾਨ, ਇਨਸਾਨ ਤਾ ਸਿਰਫ ਦਿਲਾਂ ਨਾਲ ਖੇਡਣਾ ਜਾਣਦਾ ਏ, ਮੈਂ ਨਹੀ ਜਾਣਦਾ ਇਹ ਖੇਡ, ਜਾਨਵਰ ਕਹਿ ਸਕਦੀ ਏਂ ਵਦੀਆ ਹੋਵੇਗਾ .
ਪਤੰਗੇ ਮੁਹੱਬਤ ਕਰਦੇ ਨੇ ਦੀਵੇ ਨੂੰ ਤਾਹੀਓ ਉਸਦੇ ਵਿੱਚ ਸਮਾ ਕੇ ਮਰ ਜਾਂਦੇ ਨੇ, ਪਰ ਬੇਕਦਰ  ਦੀਵੇ ਕੀ ਜਾਨਣ
ਨਦੀ ਦਰਿਆ *ਚ ਕਿਉਂ ਸਮਾਉਂਦੀ ਏ
ਦਰਿਆ ਕੀ ਜਾਣੇ
ਪੰਛੀ ਹਵਾ *ਚ ਹੀ ਕਿਉਂ ਉੱਡਦੇ ਨੇ   ਜਦਕਿ ਹਵਾਵਾਂ ਹਮੇਸ਼ਾ ਉਹਨਾਂ ਨੂੰ ਮਾਰਨ ਤੇ ਲੱਗੀਆਂ ਰਹਿੰਦੀਆਂ ਨੇ।
ਰਾਹੀ ਮਾਰੂਥਲ *ਚ ਕਿਉਂ ਜਾਂਦੇ ਨੇ   ਇਹ ਜਾਣਦਿਆਂ ਕਿ ਅੱਗੇ ਕੀ ਪਤਾ ਮੌਤ ਹੀ ਮਿਲੇ ਸਿਰਫ .
ਉਹ ਵੇਖ . ਸੂਰਜ ਡੁੱਬ ਰਿਹਾ ਏ,ਦਿਨ ਦਾ ਅੰਤਿਮ ਤੇ ਰਾਤ ਦਾ ਪਹਿਲਾ ਪੜਾਅ ਸ਼ੂਰੁ ਹੋਣ ਵਾਲਾ ਹੈ . ਮਗਰ ਪੈਗਾਮ ਕਰਦਾ ਏ ਸੂਰਜ, ਅੰਤ ਹੀ ਸ਼ੁਰੁਆਤ ਹੈ . ਨਾਦਾਨ ਅੱਖਾਂ ਸਮਝਦੀਆਂ ਨੇ ਸੂਰਜ ਡੁੱਬ ਗਿਆ, ਰਾਤ ਨਾਮੀ ਹਨੇਰੇ ਦੇ ਵਿੱਚ ਮਗਰ ਇਹ ਕੀ ਜਾਨਣ ਕਿ ਓਹ ਕਿਤੇ ਨਾ ਕਿਤੇ ਨਵਾਂ ਸਵੇਰਾ ਲੈ ਕੇ ਫਿਰ ਜਨਮ ਲੈ ਰਿਹਾ ਏ .ਕਾਇਨਾਤ ਇੱਕ-ਦੂਜੇ ਨੂੰ ਮੁਹੱਬਤ ਕਰਦੀ ਏ .**

                                                                           ਜਾਰੀ ਹੈ

Sunday, 10 March 2013

ਦੋਸਤੋ ਮੈ ਤੁਹਾਡਾ ਆਪਣਾ ਦੀਪ ਮਾਨ ਤੁਹਾਡੇ ਲਈ ਆਪਣੇ ਲਿਖੇ ਇਕ ਨਾਵਲ **ਅਨੋਖਾ ਪਿਆਰ** ~ ਤੁਹਾਡੇ ਲਈ
ਆਪਣੇ ਪੇਜ **ਸਕਰਿਪਟ ਰਾਈਟਰ ਦੀਪ ਮਾਨ** ਤੇ ਲੜੀਵਾਰ ਸ਼ੁਰੂ ਕਰ ਰਿਹਾ ਹਾ
ਊਮੀਦ ਹੈ ਮੇਰੀ ਇਹ ਕਹਾਣੀ ਤੁਹਾਨੂ ਜਰੂਰ ਪਸੰਦ ਆਵੇਗੀ

ਤੁਹਾਡਾ ਆਪਣਾ ਦੀਪ ਮਾਨ 

Saturday, 9 March 2013

ਸਾਨੂੰ ਸਦਾ ਰਵੇਗੀ ਭਟਕਣਾ



ਸਾਨੂੰ ਸਦਾ ਰਵੇਗੀ ਭਟਕਣਾ,

ਸਾਡੀ ਸਾਰੀ ਉਮਰ ਉਦਾਸ ।

ਨਾ ਰੱਬ ਕਦੀ ਸਾਨੂੰ ਲੱਭਿਆ,

ਨਾ ਰੱਬ ਵਿੱਚ ਸਾਡਾ ਵਿਸ਼ਵਾਸ਼।
 


ਸਾਨੂੰ ਪਿਆਰ ਕਦੇ ਨਾ ਮਿਲਿਆ,
 
ਸਾਨੂੰ ਕੀ ਨਫ਼ਰਤ ਦੀ ਆਸ ।

ਸਾਡੇ ਸੁਪਨੇ ਦੁਨੀਆ ਮਾਰ ਦਿੱਤੇ,

ਅਸਾਂ ਜਿਉਂਦੀ ਹਾਂ ਬਸ ਲਾਸ਼ ।
 

ਇੱਕ ਚੇਹਰਾ ਵੇਖ ਕੇ ਦੋਸਤਾ,
ਸਾਡੇ ਦਿਲ ਚ ਪਏ ਅਹਿਸਾਸ ।
ਸਾਡੀ ਜਿੰਦ ਮੁੱਕਣ ਤੇ ਆ ਗਈ,
ਪਰ ਮੁੱਕਦੀ ਪਈ ਨਾ ਪਿਆਸ ।
 


ਤੇਰੇ ਹਿਜ਼ਰ ਹੱਡਾਂ ਨੂੰ ਖਾ ਲਿਆ,

ਤੇਰੀ ਯਾਦ ਨੇ ਚੂੰਡਿਆ ਮਾਸ ।
ਅੱਜ ਦੀਪ ਬੇਗਾਨਾ ਹੋ ਗਿਆ,
 
ਜੋ ਕੱਲ ਤੱਕ ਰਿਹਾ ਸੀ ਖ਼ਾਸ ।

ਸਾਨੂੰ ਸਦਾ ਰਵੇਗੀ ਭਟਕਣਾ .


ਦੀਪ ਮਾਨ