Tuesday 12 March 2013

ਅਨੋਖਾ ਪਿਆਰ     ਭਾਗ - ਦੂਜਾ     ਲੇਖਕ - ਦੀਪ ਮਾਨ (78278-95267)

ਹਰਮਨ ਫਿਰ ਬੋਲਣਾ ਸ਼ੁਰੂ ਕਰਦੀ ਹੈ, ""ਤੇਰੇ ਕੋਲ ਗੱਲਾਂ ਕਰਨ ਦੇ ਇਲਾਵਾ ਹੋਰ ਕੁਝ ਹੈ ਵੀ ਨਹੀ . ਚੰਗਾ ਹੋਵੇਗਾ ਡੁੱਬਦੇ ਸੂਰਜ ਦੇ ਨਾਲ ਆਪਣੇ ਇਸ ਨਕਲੀ ਪਿਆਰ ਨੂੰ ਵੀ ਅੱਜ ਇੱਥੇ ਹੀ ਖਤਮ ਕਰ ਦਿੱਤਾ ਜਾਵੇ . ਤੂੰ ਜਿੰਨੀ ਛੇਤੀ ਇਹ ਸਮਝ ਲਵੇਂਗਾ ਤੇਰੇ ਲਈ ਓਨਾ ਹੀ ਚੰਗਾ ਹੋਵੇਗਾ . ਜਾਣ ਲੈ ਆਪਣੇ ਚ ਪਿਆਰ ਕਦੀ ਹੋਇਆ ਹੀ ਨਹੀਂ . ਇਹ ਤਾਂ ਮਹਿਜ ਇੱਕ ਖੇਡ ਸੀ . ਜਿਸ ਵਿੱਚ ਮੈਂ ਸ਼ਿਕਾਰੀ ਤੇ ਤੂੰ ਸ਼ਿਕਾਰ . ਹਰ ਸ਼ਿਕਾਰ ਦੀ ਤਰਾਂ ਤੂੰ ਵੀ ਫਸ ਗਿਆ ਪਿੰਜਰੇ ਦੇ ਅੰਦਰ . ਵਕਤ ਹੁਣ ਆਖ ਰਿਹਾ ਏ ਡੁਬਾ ਦਿੱਤਾ ਜਾਵੇ ਪਿਆਰ ਨਾਮੀ ਸੂਰਜ ਨੂੰ ."
ਦੋਵੇਂ ਕੁਝ ਵਕਤ ਚੁੱਪ ਖੜੇ ਰਹਿੰਦੇ ਨੇ ਫਿਰ ਹਰਮਨ ਕੁਝ ਚਿੱਠੀਆਂ ਦੀਪ ਦੇ ਅੱਗੇ ਡੇਗਦੀ ਹੋਈ ਆਖਦੀ ਹੈ,"ਇਹ ਰਹੀ ਆਪਣੇ ਇਸ ਨਾਟਕ ਦੀ ਆਖਰੀ ਨਿਸ਼ਾਨੀ . ਇਹ ਰਹੇ ਤੇਰੇ ਓਹ ਖੱਤ ਜਿਹਨਾ ਵਿਚ ਤੂੰ ਮੁਹੱਬਤ ਦੀਆਂ ਗੱਲਾਂ ਲਿਖਦਾ ਰਿਹਾ ਏਂ . ਹੁਣ ਇਹਨਾਂ ਦਾ ਕੋਈ ਮਤਲਬ ਨਹੀ ਰਿਹਾ . ਵੈਸੇ ਵੀ ਹੁਣ ਮੈਂ, ਇਹ ਨਰਕ ਛੱਡ ਕੇ ਜਾ ਰਹੀਂ ਹਾਂ . ਤੇਰੇ ਅਤੇ ਇਸ ਨਰਕ ਤੋਂ ਦੂਰ ."
ਹਰਮਨ ਦੀਆਂ ਕਠੋਰ ਪੱਥਰਾਂ ਨੂੰ ਚੀਰ ਦੇਣ ਵਾਲੀਆਂ ਗੱਲਾਂ ਸੁਣ ਦੀਪ ਦੀਆਂ ਅੱਖਾਂ ਵਿੱਚੋਂ ਪਾਣੀ ਨਿੱਕਲ ਆਉਂਦਾ ਹੈ ਅਤੇ ਓਹ ਬੋਲਦਾ ਹੈ,"ਵਦੀਆ ਕੀਤਾ ਤੈ ਦੱਸ ਦਿੱਤਾ . ਨਹੀਂ ਤਾਂ ਇਹ ਗਲਤ ਫਹਿਮੀ ਨੂੰ ਮੈਂ ਸੱਚ ਸਮਝ ਬੈਠਦਾ ਇਹ ਸੱਭ ਛੱਡ ਕੇ ਦੂਰ ਜਾ ਰਹੀਂ ਏਂ ?"
"ਹਾਂ ਕਾਫੀ ਦੂਰ ."
"ਮੈਨੂੰ ਆਖਦੀ ਤਾਂ ਮੈਂ ਦੂਰ ਤੋ ਵੀ ਦੂਰ ਚਲਾ ਜਾਂਦਾ ."
"ਮੈਂ ਤੇਰੇ ਨਾਲ ਜੁੜੀ ਹਰ ਇੱਕ ਚੀਜ ਨੂੰ ਪੂਰੀ ਤਰਾਂ ਭੁਲਾ ਦੇਣਾ ਚਾਉਂਦੀ ਹਾਂ . ਇਹ ਗਲੀਆਂ, ਮੇਰਾ ਘਰ, ਇਹ ਪਿੰਡ, ਆਪਣਾ ਸਕੂਲ, ਸਭ ਕੁਝ ."
"ਏਨੀ ਨਫਰਤ ?"
"ਹਾਂ, ਇਸ ਤੋਂ ਵੀ ਕਿਤੇ ਵਧੇਰੇ ."
"ਐਨੀ ਬੇਰਹਿਮੀ ਤਾਂ ਕਸਾਈ ਵੀ ਹਲਾਲ ਕਰਨ ਲੱਗਿਆਂ ਨਹੀ ਕਰਦਾ ਹੋਵੇਗਾ ."
"ਕਰੇਗਾ ਵੀ ਕਿਵੇਂ ? ਹ੍ਲਿਲ ਕਰਨ ਲਈ ....
ਤੇਰੇ ਵਰਗਾ ਜੋ ਨਹੀ ਹੈ ਸ਼ਿਕਾਰ ਓਹਦੇ ਕੋਲ ."
"ਫੁੱਲਾਂ ਜੇਹੇ ਕੋਮਲ ਹੋਠਾਂ ਤੇ ਐਨੇ ਕਠੋਰ ਲਫਜ ?"
"ਇਹ ਤਾਂ ਵਕਤ ਦੀ ਖੇਡ ਹੈ।
ਪਾਣੀ ਜਿਹਾ ਸ਼ੀਤਲ ਵੀ ਕੁਝ ਨਹੀ ਹੈ,
ਅਤੇ ਪਾਣੀ ਜਿਹਾ ਕਠੋਰ ਵੀ ਕੁਝ ਨਹੀ .
ਜੋ ਵੱਡੀਆਂ-ਵੱਡੀਆਂ ਚੱਟਾਨਾਂ ਨੂੰ ਚੀਰ ਸਕਦੈ ."
"ਕੀ ਦੁਬਾਰਾ ਕਦੀ ਮੁਲਾਕਾਤ ਹੋਵੇਗੀ ?"
"ਇਹ ਤਾਂ ਰੱਬ ਵੀ ਚਾਹ ਕੇ ਨਹੀ ਕਰਵਾ ਸਕਦਾ ."
"ਕੀ ਮੈਂ ਤੈਨੂੰ ਥੋੜੀ ਜਿਹੀ ਵੀ ਖੁਸ਼ੀ ਦੇਣ ਦੇ ਕਾਬਿਲ ਹਾਂ ?"
"ਹਾਂ ਹੈਂ ."
"ਕਿਵੇਂ ?"
?ਤੂੰ ਮੈਨੂੰ ਖੁਸ਼ ਕਰ ਸਕਦੈ, ਆਪਣੀ ਮੌਤ ਦੀ ਖਬਰ ਦੇ ਨਾਲ।"
ਖੁਦਾ ਤੇਰੀ ਤਮੰਨਾ ਪੂਰੀ ਕਰੇ . ਚੱਲਦਾ ਹਾ ."
"ਐਨੀ ਜਲਦੀ ?"
?ਪੱਥਰਾਂ ਨਾਲ ਸਿਰ ਮਾਰਨਾ ਮੇਰੀ ਆਦਤ ਨਹੀ, ਸ਼ਾਇਦ ਸੱਚਮੁਚ ਆਪਣੇ ਚ ਪਿਆਰ ਕਦੀ ਆਇਆ ਹੀ ਨਹੀ .
ਜੇ ਤੂੰ ਮੇਰੇ ਤੋ ਬਗੈਰ ਰਹਿ ਸਕਦੀ ਏ ਤਾਂ ਮੈਂ ਕੀ ਤੇਰੇ ਬਗੈਰ ਨਹੀਂ ਰਹਿ ਸਕਦਾ ?
ਮਿਟਾ ਦਿੱਤਾ ਤੇਰਾ ਨਾਮ ਆਪਣੀ ਜਿੰਦਗੀ 'ਚੋਂ .
ਨਾ ਤੂੰ ਮੈਂਨੂੰ ਕਦੀ ਮਿਲੀ ਨਾ ਮੈਂ ਤੈਨੂੰ ਕਦੀ ਮਿਲਿਆ ."

ਜਾਰੀ ਹੈ 

No comments:

Post a Comment