Thursday 14 March 2013

ਅਨੋਖਾ ਪਿਆਰ (ਨਾਵਲ)     ਲੇਖਕ-ਦੀਪ ਮਾਨ              ਭਾਗ - ਤੀਜਾ

ਹਰਮਨ ਮੁਸਕਰਾਂਦਿਆ ,"ਚਲੋ ਵਦੀਆ ਹੋਇਆ ਤੂੰ ਛੇਤੀ ਹੀ ਸਮਝ ਗਿਆ . ਨਹੀਂ ਤਾਂ ਦਰਦ ਬਹੁਤ ਹੋਣਾ ਸੀ ."
"ਸੱਜਦਾ ਕਰਦਾ ਹਾ .
ਤੈਨੂੰ ਅਜਨਬੀ ." ਇਹ ਆਖ ਦੀਪ ਹੇਠਾਂ ਪਏ ਖੱਤ ਉਠਾਉਂਦਾ ਹੈ ਅਤੇ ਚਲਾ ਜਾਂਦਾ ਹੈ . ਸੂਰਜ ਦਾ ਆਖਰੀ ਡੁੱਬਣ ਤੋ ਪਹਿਲਾਂ ਦਾ ਛੋਟਾ ਜਿਹਾ ਅੰਸ਼ ਅਜੇ ਵੀ ਦਿਖਾਈ ਦੇ ਰਿਹਾ ਏ . ਰਾਤ ਦਾ ਪਹਿਲਾ ਪਹਿਰ ਸ਼ੁਰੂ ਹੋ ਗਿਆ ਹੈ . ਹਰਮਨ ਤੋ ਕੁਝ ਦੂਰੀ 'ਤੇ ਖੜੀ ਉਸਦੀ ਭੈਣ ਜਸ਼ਨ ਉਸਨੂੰ ਆਖਦੀ ਹੈ,"ਆ ਚੱਲੀਏ , ਰਾਤ ਹੋ ਰਹੀ ਏ ."
"ਨਹੀਂ ਜਸ਼ਨ, ਰਾਤ ਤਾਂ ਹੋ ਚੁਕੀ ਹੈ ."

ਸਿਮ ਆਪਣੇ ਪ੍ਰੇਮੀ ਨਾਲ ਫੋਨ ਤੇ ਗੱਲ ਕਰ ਰਹੀ ਹੁੰਦੀ ਹੈ . ਸਿਮ ਦਾ ਅਸਲੀ ਨਾਮ ਸਿਮੇਰਨ ਕੌਰ ਹੈ ਮਗਰ ਉਸਦੇ ਸਾਰੇ ਦੋਸਤ ਉਸਨੂੰ ਸਿਮ ਹੀ ਆਖਦੇ ਹਨ . ਸਿਮ ਕੈਨਡਾ ਤੋ ਪੰਜਾਬ ਆਈ ਅਤੇ ਪਠਾਨਕੋਟ ਨੇੜੇ ਇੱਕ ਜੁਗਿਆਲ ਨਾਮੀ ਕਲੋਨੀ ਵਿੱਚ ਆਪਣੀ ਚਚੇਰੀ ਭੈਣ ਏਂਜਲਪ੍ਰੀਤ ਕੋਲ ਰਹਿ ਹਰੀ ਹੈ . ਏਂਜਲ ਸਰਕਾਰੀ ਦਫਤਰ ਵਿੱਚ ਕੰਮ ਕਰਦੀ ਹੈ . ਉਸਨੂੰ ਮਿਲੇ ਕੁਆਟਰ ਵਿੱਚ ਕਈ ਕਮਰੇ, ਵਿਹੜਾ, ਰਸੋਈ ਹੈ . ਘਰ ਖੁੱਲਾ-ਡੁੱਲਾ ਹੈ . ਸਿਮ ਇੱਕ ਅਜਾਦ ਖਿਆਲਾਂ ਵਾਲੀ ਲੜਕੀ ਹੈ . ਉਹ ਇੱਕ ਲੜਕੇ ਨੂੰ ਇੰਟਰਨੈਟ ਰਾਹੀ ਪਿਆਰ ਕਰਨ ਲੱਗ ਪਈ ਹੈ ਜਿਸਦੀ ਉਮਰ ਤਕਰੀਬਨ 31-32 ਸਾਲ ਦੀ ਹੈ ਜਦਕਿ ਸਿਮ ਸਿਰਫ ਅਜੇ 22 ਸਾਲਾਂ ਦੀ ਹੀ ਹੈ . ਸਿਮ ਫੋਨ ਉੱਤੇ ਗੁੱਸੇ ਨਾਲ ਗੱਲ ਕਰਦਿਆਂ ਆਖਦੀ ਹੈ,"ਇਹਦਾ ਕੀ ਮਤਲਬ ਤੈਨੂੰ ਮੇਰੀ ਪਰਵਾਹ ਨਹੀਂ ?"
"ਤੂੰ ਮੇਰੇ ਲਈ ਸਿਰ ਦਰਦ ਏਂ . ਮੈਨੂੰ ਕੋਈ ਫਰਕ ਨਹੀਂ ਪੇਂਦਾ ਕਿ ਤੂੰ ਕਿਵੇਂ ਹੈ ."
"ਸ਼ਾਇਦ ਤੈਨੂੰ ਨਹੀਂ ਪਤਾ ਤੇਰੀ ਵਜਾ ਕਰਕੇ ਮੌਮ ਨੇ ਮੈਨੂੰ ਪੰਜਾਬ ਭੇਜ ਦਿੱਤਾ ਹੈ . ਉਹਨਾਂ ਨੂੰ ਆਪਣੇ ਬਾਰੇ ਪਤਾ ਲੱਗ ਗਿਆ ਹੈ .
ਤੂੰ ਕਹਿ ਰਿਹਾ ਏਂ ਕਿ ਤੈਨੂੰ ਮੇਰੀ ਪਰਵਾਹ ਨਹੀਂ ?"
"ਫਿਰ ਮੈ ਕੀ ਕਰਾਂ ? ਇਹ ਤੇਰੀ ਪ੍ਰੋਬਲਮ ਹੈ ਨਾ ਕਿ ਮੇਰੀ . ਤੂੰ ਬੇਵਕੂਫ਼ ਟਾਇਪ ਦੀ ਲੜਕੀ ਏਂ . ਮੈਨੂੰ ਨਹੀਂ ਤੇਰੇ ਨਾਲ ਪਿਆਰ ."
"ਤੂੰ ਇਹ ਕੀ ਕਹਿ ਰਿਹਾ ਏਂ ? ਤੈਨੂੰ ਮੇਰੇ ਨਾਲ ਪਿਆਰ ਨਹੀਂ ? ਤੈਨੂੰ ਖਿਆਲ ਆਇਆ ਵੀ ਕਿਵੇਂ ?"
"ਹੇ ! ਛੋਟੀ ਜਿਹੀ ਬੱਚੀ ਸਿਮ . ਮੈ ਵੈੱਬਕੈਮ ਰਾਹੀਂ ਸਿਰਫ ਤੇਰੇ ਨਾਲ ਆਪਣਾ ਮਨ ਪਰਚਾ ਰਿਹਾ ਸੀ . ਇਸ ਇਲਾਵਾ ਕੁਝ ਹੋਰ ਨਹੀ . ਤੂੰ ਅਜੇ ਬੱਚੀ ਏਂ ਤੇਰੇ ਵਰਗੀਆਂ ਬਹੁਤ ਫਿਰਦੀਆਂ ਨੇ ਮੇਰੇ ਅੱਗੇ-ਪਿੱਛੇ ."
"ਤੂੰ ਪਾਗਲ ਹੋ ਰਿਹਾ ਏਂ ."
ਨਹੀ, ਮੈ ਬਿਲਕੁਲ ਠੀਕ ਹਾ, ਨਾਲੇ ਯਾਦ ਰੱਖ ਇੰਟਰਨੇੱਟ ਰਾਹੀਂ ਕਦੀ ਪਿਆਰ ਨਹੀ ਹੁੰਦੇ ."
"ਸ਼ੱਟ-ਅੱਪ ." ਇਹ ਆਖਦਿਆਂ ਸਿਮ ਫੋਨ ਕੱਟ ਦਿੰਦੀ ਹੈ ਅਤੇ ਬੇੱਡਾਂ ਉੱਪਰ ਬੈਠ ਜਾਂਦੀ ਹੈ .

                                                     ਜਾਰੀ ..................

No comments:

Post a Comment